About Us

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ (ਰਜਿ:)

ਪੱਤਰਕਾਰਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਦਾ ਮਾਣਮੱਤਾ ਇਤਿਹਾਸ
About Us
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੱਤਰਕਾਰਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਦ੍ਰਿੜ੍ਹਤਾ ਨਾਲ ਸੰਘਰਸ਼ ਦਾ ਮਾਣਮੱਤਾ ਇਤਿਹਾਸ ਹੈ। ਜਥੇਬੰਦੀ ਦਾ ਮੁੱਖ ਮੰਤਵ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਬਿਹਤਰ ਜੀਵਨ ਹਾਲਤਾਂ ਲਈ ਵਿਸ਼ੇਸ਼ ਯਤਨ ਕਰਨਾ ਹੈ। ਪੰਜਾਬ ਦੇ ਜ਼ਿਲ੍ਹਾ ਮੁੱਖ ਦਫ਼ਤਰਾਂ ਅਤੇ ਚੰਡੀਗੜ੍ਹ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਮੁਕਾਬਲੇ ਹੇਠਲੇ ਪੱਧਰ 'ਤੇ ਛੋਟੇ ਸ਼ਹਿਰਾਂ, ਕਸਬਿਆਂ ਅਤੇ ਦੂਰ-ਦੁਰਾਡੇ ਪੇਂਡੂ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਸਹੂਲਤਾਂ ਤਾਂ ਦੂਰ ਉਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਹੀ ਨਹੀਂ ਹੈ। ਇਸ ਲਈ ਪੱਤਰਕਾਰਾਂ ਦੀ ਜਥੇਬੰਦੀ ਬਣਾਉਣ ਦਾ ਬੀੜਾ ਚੁੱਕਿਆ ਗਿਆ।

ਸਾਲ 2011 ਵਿੱਚ "ਟ੍ਰਿਬਿਊਨ ਇੰਪਲਾਈਜ਼ ਯੂਨੀਅਨ" ਵੱਲੋਂ ਚੰਡੀਗੜ੍ਹ ਦੇ ਮੀਡੀਆ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਲੜਿਆ ਗਿਆ ਸੀ। 14 ਟ੍ਰਿਬਿਊਨ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਤਿੰਨ ਮਹੀਨੇ ਤੋਂ ਵਧੇਰੇ ਲੰਬੀ ਲੜਾਈ ਉਪਰੰਤ ਸਮਝੌਤੇ ਬਾਅਦ ਸਾਰੇ ਮੁਲਾਜ਼ਮਾਂ ਦੀ ਬਹਾਲੀ ਸੰਭਵ ਹੋਈ ਅਤੇ ਸੰਘਰਸ਼ਸ਼ੀਲ ਮੁਲਾਜ਼ਮਾਂ ਦਾ ਪਹਿਲਾਂ ਵਾਲਾ ਸਟੇਟਸ ਵੀ ਬਹਾਲ ਰਿਹਾ। ਟ੍ਰਿਬਿਊਨ ਦੇ ਤਤਕਾਲੀ ਜਨਰਲ ਮੈਨੇਜਰ ਵੱਲੋਂ ਸੰਘਰਸ਼ਸ਼ੀਲ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਮੁਰਾਦ ਪੂਰੀ ਨਹੀਂ ਹੋ ਸਕੀ ਸੀ। ਪਰ ਉਸ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਬਲਵਿੰਦਰ ਸਿੰਘ ਜੰਮੂ ਨੂੰ ਨਵੀਂ ਦਿੱਲੀ ਵਿੱਚ ਤਬਦੀਲ ਕਰ ਕੇ ਹੀ ਦਮ ਲਿਆ ਸੀ। ਨਵੀਂ ਦਿੱਲੀ ਵਿੱਚ ਕੰਮ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਦੇ ਪੱਤਰਕਾਰਾਂ ਦੀ ਜਥੇਬੰਦੀ ਬਣਾਉਣ ਦਾ ਮੁੱਢ ਬੱਝਾ ਸੀ।

ਸਾਲ 2013 ਦੇ ਸ਼ੁਰੂਆਤੀ ਦਿਨਾਂ ਵਿੱਚ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਹੋਂਦ ਵਿੱਚ ਆਈ ਅਤੇ ਜਥੇਬੰਦੀ ਦੀ ਰਜਿਸਟ੍ਰੇਸ਼ਨ ਕਰਵਾਈ ਗਈ। ਮਾਝੇ ਵਿੱਚ ਕੰਮ ਕਰਦੀ "ਮਾਝਾ ਜਰਨਲਿਸਟ ਐਸੋਸੀਏਸ਼ਨ", ਦੁਆਬੇ ਦੇ ਪੱਤਰਕਾਰਾਂ ਦੀ ਜਥੇਬੰਦੀ "ਦੁਆਬਾ ਪੱਤਰਕਾਰ ਮੰਚ, ਭੋਗਪੁਰ" ਅਤੇ "ਪੰਜਾਬ ਅਤੇ ਚੰਡੀਗੜ੍ਹ ਪੱਤਰਕਾਰ ਪ੍ਰੀਸ਼ਦ" ਤਿੰਨ ਜਥੇਬੰਦੀਆਂ ਵੱਲੋਂ ਰਲ਼ੇਵੇਂ ਨਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੂੰ ਹੋਰ ਵੀ ਮਜ਼ਬੂਤੀ ਮਿਲੀ। ਸਾਲ 2015 ਵਿੱਚ ਪਹਿਲੀ ਸਥਾਪਨਾ ਕਾਨਫ਼ਰੰਸ ਕਰਵਾਈ ਗਈ। ਦੂਜੀ ਕਾਨਫ਼ਰੰਸ ਸਾਲ 2018 ਵਿੱਚ ਜਲੰਧਰ ਅਤੇ ਤੀਜੀ ਕਾਨਫ਼ਰੰਸ 7 ਮਈ 2021 ਨੂੰ ਮੰਡੀ ਗੋਬਿੰਦਗੜ੍ਹ ਵਿੱਚ ਕਰਵਾਈ ਗਈ। ਇਸ ਅਰਸੇ ਵਿੱਚ ਜਥੇਬੰਦੀ ਨੇ ਪੱਤਰਕਾਰਾਂ ਦੇ ਹਿੱਤਾਂ ਅਤੇ ਹੱਕਾਂ ਲਈ ਕਈ ਸੰਘਰਸ਼ ਲੜੇ ਅਤੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਪੱਤਰਕਾਰਾਂ ਦੇ ਬੱਸ ਪਾਸ ਦੀ ਰਕਮ ਤਿੰਨ ਗੁਣਾ ਕਰਨ ਅਤੇ ਬੀਮਾ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਸਾਰੇ ਪੱਤਰਕਾਰਾਂ ਲਈ ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਕਰਾਉਣ ਤੋਂ ਇਲਾਵਾ ਪੱਤਰਕਾਰਾਂ ਲਈ ਸੂਬੇ ਦੇ ਰਾਜ ਮਾਰਗਾਂ ਦੇ ਸਾਰੇ ਟੋਲ ਮੁਕਤ ਕਰਵਾਏ ਗਏ। ਇਸੇ ਸਮੇਂ ਦੌਰਾਨ ਹੀ ਪੈਨਸ਼ਨ ਸਕੀਮ ਲਾਗੂ ਕਰਾਉਣ ਵਿੱਚ ਵੀ ਸਫ਼ਲਤਾ ਹਾਸਲ ਹੋਈ, ਹਾਲਾਂਕਿ ਇਸ ਵਿੱਚ ਹਾਲੇ ਕਈ ਖ਼ਾਮੀਆਂ ਮੌਜੂਦ ਹਨ। ਪੰਜਾਬ ਪੁਲੀਸ ਹੈਡਕੁਆਰਟਰ ਵਿਚ ਦਾਖ਼ਲੇ ਲਾਈ ਪਾਸ ਬਣਾਉਣ ਦੀ ਸ਼ਰਤ ਖ਼ਤਮ ਕਰਵਾਈ ਗਈ।
ਪੱਤਰਕਾਰਾਂ ਉਪਰ ਹੋਏ ਹਮਲਿਆਂ ਵਿਰੁੱਧ ਸੰਘਰਸ਼
ਪਿਛਲੇ ਸਮੇਂ ਦੌਰਾਨ ਪੱਤਰਕਾਰਾਂ ਤੇ ਹੋਏ ਹਮਲਿਆਂ ਵਿਰੁੱਧ ਹਰ ਪੱਧਰ ਤੇ ਆਵਾਜ਼ ਉਠਾਈ ਗਈ ਅਤੇ ਹੱਲ ਕਰਵਾਉਣ ਵਿੱਚ ਸਫ਼ਲਤਾ ਵੀ ਹਾਸਲ ਕੀਤੀ ਗਈ। ਚੰਡੀਗੜ੍ਹ ਪੁਲੀਸ ਵੱਲੋਂ ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋਏ ਦੋ ਫ਼ੋਟੋਗਰਾਫ਼ਰਾਂ ਦਾ ਕੇਸ ਪ੍ਰੈੱਸ ਕੌਂਸਲ ਆਫ਼ ਇੰਡੀਆ ਵਿੱਚ ਲੜਿਆ ਗਿਆ ਅਤੇ ਮੁਆਵਜ਼ਾ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ। ਇਸ ਤੋਂ ਇਲਾਵਾ ਅਨੇਕਾਂ ਹੋਰ ਪੱਤਰਕਾਰਾਂ ਦੇ ਮਾਮਲਿਆਂ ਦੀ ਪੈਰਵੀ ਕੀਤੀ ਤੇ ਇਨਸਾਫ਼ ਹਾਸਲ ਕੀਤਾ। ਹਾਲੇ ਵੀ ਕਈ ਪੱਤਰਕਾਰਾਂ ਖ਼ਿਲਾਫ਼ ਝੂਠੇ ਪੁਲੀਸ ਕੇਸ ਵਾਪਸ ਕਰਾਉਣ ਲਈ ਸੰਘਰਸ਼ ਜਾਰੀ ਹੈ।
ਭਵਿੱਖ ਲਈ ਚੁਣੌਤੀਆਂ :
ਮੌਜੂਦਾ ਦੌਰ ਵਿੱਚ ਪੱਤਰਕਾਰਾਂ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਰ ਪਾਸੇ ਠੇਕੇਦਾਰੀ ਪ੍ਰਬੰਧ ਭਾਰੂ ਹੋ ਗਿਆ ਹੈ। ਇਸ ਦੌਰ ਵਿੱਚ ਪੱਤਰਕਾਰਾਂ ਦੇ ਹੱਕਾਂ ਤੇ ਹਿੱਤਾਂ ਲਈ ਲੜਾਈ ਬੇਹੱਦ ਮੁਸ਼ਕਿਲ ਹੁੰਦੀ ਜਾ ਰਹੀ ਹੈ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਜੋ ਇੰਡੀਅਨ ਜਰਨਲਿਸਟਸ ਯੂਨੀਅਨ ਨਾਲ ਸਬੰਧਿਤ ਹੈ, ਅਤੇ ਕੌਮਾਂਤਰੀ ਪੱਧਰ 'ਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਜਰਨਲਿਸਟਸ ਦਾ ਵੀ ਹਿੱਸਾ ਹਾਂ। ਅਸੀਂ ਮੀਡੀਆ ਦੀ ਆਜ਼ਾਦੀ, ਹੱਕਾਂ ਤੇ ਹਿੱਤਾਂ ਦੀ ਲੜਾਈ ਜਾਰੀ ਰੱਖਣ ਲਈ ਵਚਨਬੱਧ ਹਾਂ।


ਬਾਨੀ ਮੈਂਬਰਾਂ ਦੇ ਨਾਂ: ਬਲਵਿੰਦਰ ਸਿੰਘ ਜੰਮੂ (ਪ੍ਰਧਾਨ), ਪ੍ਰੀਤਮ ਸਿੰਘ ਰੁਪਾਲ (ਸਕੱਤਰ ਜਨਰਲ), ਬਲਵਿੰਦਰ ਸਿਪਰੇ (ਖ਼ਜ਼ਾਨਚੀ), ਸੰਦੀਪ ਸ਼ਰਮਾ (ਮੀਤ ਪ੍ਰਧਾਨ), ਅਜੇ ਵਰਮਾ (ਸਕੱਤਰ), ਕਮੇਟੀ ਮੈਂਬਰਾਨ ਜਗਤਾਰ ਸਿੰਘ ਸਿੱਧੂ ਅਤੇ ਬਲਬੀਰ ਜੰਡੂ

2319

Total Members

1584

Total Meetings

13

Years With You

3000

Total Punjab Members

Our services

What We Do

General Surgery

Lorem ipsum dolor sit amet, conse tetur adipisicing elit, sed do.

Infectious Diseases

Lorem ipsum dolor sit amet, conse tetur adipisicing elit, sed do.

Diagnostic Medicine

Lorem ipsum dolor sit amet, conse tetur adipisicing elit, sed do.

Cardiothoracic Surgery

Lorem ipsum dolor sit amet, conse tetur adipisicing elit, sed do.

Neonatal Care

Lorem ipsum dolor sit amet, conse tetur adipisicing elit, sed do.

Cancer Diagnosis

Lorem ipsum dolor sit amet, conse tetur adipisicing elit, sed do.

Nurology Care

Lorem ipsum dolor sit amet, conse tetur adipisicing elit, sed do.

Dental Care

Lorem ipsum dolor sit amet, conse tetur adipisicing elit, sed do.

who we are

Meet Our Team